Patiala: 1st August, 2017
M.M.Modi College successfully organized 2nd Annual Workshop on Modern Techniques in Biological Sciences
 
Department of Biological Sciences, M.M.Modi College, Patiala had organized 2nd Annual Workshop on Modern Techniques in Biological Sciences from 21st July to 1st August, 2017 for undergraduate and postgraduate students of Sciences. The concluding session of the workshop was held on Tuesday, where students were awarded certificates of participation.
Principal, Dr. Khushvinder Kumar and Dean, Biological Sciences, Dr. Ashwani K. Sharma addressed the students and congratulated the faculty of Biological Sciences for their tireless efforts and appreciated the broad range of techniques demonstrated during the workshop spread over four modules covering Microbiology, Biochemistry, Instrumentation, Botany and Zoology. They stressed upon the need and importance of practical skills along with hands-on training, if students are to compete in the ever-changing job scenario. Feedback was given by student representatives, who while thanking the college authorities also showed their willingness to participate in such events in future also.
Dr. Kuldeep Kumar, Head Department of Biotechnology thanked the Principal and the whole team for their support and contribution. He said that such type of workshops will continue to be held by the Department which will cater to the research needs of the students in basic and applied science fields.
ਪਟਿਆਲਾ: 1 ਅਗਸਤ, 2017
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ‘ਜੀਵ ਵਿਗਿਆਨ ਵਿੱਚ ਆਧੁਨਿਕ ਤਕਨੀਕਾਂ’ ਵਿਸ਼ੇ ਤੇ ਦੂਜੀ 10 ਰੋਜ਼ਾ ਸਾਲਾਨਾ ਵਰਕਸ਼ਾਪ ਆਯੋਜਿਤ
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਬਾਇਓਲਾਜੀਕਲ ਸਾਇੰਸਜ਼ ਫੈਕਲਟੀ ਨੇ ਗ੍ਰੈਜੂਏਟ ਅਤੇ ਪੋੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ‘ਜੀਵ ਵਿਗਿਆਨ ਵਿੱਚ ਆਧੁਨਿਕ ਤਕਨੀਕਾਂ’ ਵਿਸ਼ੇ ਤੇ ਮਿਤੀ 21 ਜੁਲਾਈ 2017 ਤੋਂ 1 ਅਗਸਤ 2017 ਤੱਕ ਚੱਲਣ ਵਾਲੀ ਦੂਜੀ 10 ਰੋਜ਼ਾ ਸਾਲਾਨਾ ਵਰਕਸ਼ਾਪ ਆਯੋਜਿਤ ਕੀਤੀ। ਇਸ ਵਰਕਸ਼ਾਪ ਦਾ ਸਮਾਪਤੀ ਸਮਾਰੋਹ ਮਿਤੀ 1 ਅਗਸਤ, 2017 ਨੂੰ ਹੋਇਆ ਜਿੱਥੇ ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਵਿੱਚ ਭਾਗ ਲੈਣ ਲਈ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਬਾਇਓਲਾਜੀਕਲ ਸਾਇੰਸਜ਼ ਫੈਕਲਟੀ ਦੇ ਡੀਨ ਡਾ. ਅਸ਼ਵਨੀ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਬਾਇਓਲਾਜੀਕਲ ਸਾਇੰਸਜ਼ ਫੈਕਲਟੀ ਵੱਲੋਂ ਲਗਾਤਾਰ ਕੀਤੇ ਉਪਰਾਲਿਆਂ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਵਰਕਸ਼ਾਪ ਦੌਰਾਨ ਪ੍ਰਦਰਸ਼ਿਤ ਵੱਡੇ ਪੱਧਰ ਦੀਆਂ ਤਕਨੀਕਾਂ ਜਿਹੜੀਆਂ ਮਾਇਕਰੋਬਾਇਓਲਾਜੀ, ਬਾਇਓਕੈਮਿਸਟਰੀ, ਇੰਸਟਰੂਮੈਂਟੇਸ਼ਨ, ਬਾਟਨੀ ਅਤੇ ਜ਼ੂਆਲੋਜੀ ਸਹਿਤ ਚਾਰ ਮਾਡਿਊਲਾਂ ਵਿੱਚ ਫੈਲੀਆਂ ਹਨ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਨੇ ਅੱਜ ਦੀ ਨਿੱਤ ਬਦਲਦੀ ਰੋਜ਼ਗਾਰ ਮਾਰਕਿਟ ਵਿੱਚ ਮੁਕਾਬਲਾ ਕਰਨਾ ਹੈ ਤਾਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ ਨਾਲ ਪ੍ਰੈਕਟੀਕਲ ਮੁਹਾਰਤ ਵੀ ਹਾਸਲ ਕਰਨੀ ਪਵੇਗੀ।
ਕਾਲਜ ਅਥਾਰਟੀ ਦਾ ਧੰਨਵਾਦ ਕਰਦੇ ਹੋਏ ਅਤੇ ਅੱਗੇ ਤੋਂ ਅਜਿਹੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦਾ ਵਿਸ਼ਵਾਸ ਦਿਵਾਉਂਦੇ ਹੋਏ ਵਿਦਿਆਰਥੀ ਪ੍ਰਤੀਨਿਧੀਆਂ ਨੇ ਫੀਡਬੈਕ ਵੀ ਦਿੱਤੀ। ਬਾਇਓਟੈਕਨਾਜੀ ਵਿਭਾਗ ਦੇ ਮੁਖੀ ਡਾ. ਕੁਲਦੀਪ ਕੁਮਾਰ ਨੇ ਪ੍ਰਿੰਸੀਪਲ ਸਾਹਿਬ ਅਤੇ ਸਾਰੀਆਂ ਟੀਮਾਂ ਦਾ ਉਨ੍ਹਾਂ ਦੇ ਸਹਿਯੋਗ ਅਤੇ ਯੋਗਦਾਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਅਜਿਹੀਆਂ ਵਰਕਸ਼ਾਪਾਂ ਭਵਿੱਖ ਵਿੱਚ ਵੀ ਲਗਾਈਆਂ ਜਾਣਗੀਆਂ, ਜਿਨ੍ਹਾਂ ਤੋਂ ਵਿਦਿਆਰਥੀ ਮੁਢਲੀ ਅਤੇ ਅਪਲਾਈਡ ਸਾਇੰਸ ਦੇ ਖੇਤਰ ਵਿੱਚ ਖੋਜ ਕਰਨ ਦੀਆਂ ਆਪਣੀਆਂ ਲੋੜਾਂ ਪੂਰੀਆਂ ਕਰ ਸਕਦੇ ਹਨ।